Gurmukhi Script and Punjabi Language
ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ।
Gurmukhi is the script of Punjabi language.
ਇਤਿਹਾਸ
ਗੁਰਮੁਖੀ ਦੇ ਅੱਖਰ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿੱਚ ਰਚਿਤ ਗੁਰਬਾਣੀ ‘ਪਟੀ ਲਿਖੀ’ ਵਿੱਚ ਮੌਜੂਦ ਹਨ, ਜਿਸ ਵਿੱਚ ਗੁਰੂ ਸਾਹਿਬ ਨੇ ਸਾਰੇ ੩੫ ਅੱਖਰਾਂ ਦਾ ਵਰਣਨ ਕੀਤਾ ਹੈ।
ਦੂਸਰੇ ਸਿੱਖ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਵਿਕਸਿਤ ਕੀਤਾ।
History
The Gurmukhi letters are present in the Gurbani of the First Sikh Guru, Sri Guru Nanak Dev ji – ‘Patti Likhi’ written in Asa Raag, in which he details all 35 letters of the script.
The Second Sikh Guru, Sri Guru Angad Dev ji developed Gurmukhi.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਗੁਰਬਾਣੀ ‘ਪਟੀ ਲਿਖੀ’ ਵਿੱਚ ਅੱਖਰਕ੍ਰਮ ਹੇਠ ਲਿਖਿਆ ਹੈ:
In the Gurbani ‘Patti Likhi’ by Sri Guru Nanak Dev ji, the sequence of letters is as following:
‘ ਸ, ੲ, ੳ, ਙ, ਕ, ਖ, ਗ, ਘ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਹ, ਅ’
ਗੁਰਮੁਖੀ ਦੇ ਹੋਰ ਪਹਿਲੂ:
- ‘ੳ’ ਤੋਂ ‘ੜ’ ਤੱਕ ਅੱਖਰਾਂ ਦੀ ਗਿਣਤੀ 35 ਹੈ, ਇਸ ਲਈ ਇਸ ਨੂੰ ‘ਪੈਂਤੀ’ ਵੀ ਕਿਹਾ ਜਾਂਦਾ ਹੈ।
- ‘ੜ’ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਮੌਜੂਦ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਗੁਰਬਾਣੀ ‘ਪਟੀ ਲਿਖੀ’ ਵਿੱਚ ਸ਼ਾਮਿਲ ਹੈ।
- ‘ਸ਼, ਖ਼, ਗ਼, ਜ਼, ਫ਼’ ਅੱਖਰ ਬਾਅਦ ਵਿੱਚ ‘ਸ, ਖ, ਗ, ਜ, ਫ’ ਕ੍ਰਮਵਾਰ ਦੇ ਪੈਂਰਾਂ ਵਿੱਚ ਬਿੰਦੀ ਲਗਾ ਕੇ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਬਣਾਏ ਗਏ।
- ਫਿਰ ‘ਲ਼’ ਅੱਖਰ ‘ਲ’ ਦੇ ਪੈਰ ਵਿੱਚ ਬਿੰਦੀ ਲਗਾ ਬਣਾਇਆ ਗਿਆ, ਜੋ ਬੋਲਣ ਵੇਲੇ, ਜੀਭ ਤਾਲੂ ਨਾਲ ਛੋਹ ਕੇ ਧੁਨੀ ਬਣਾਉਂਦੀ ਹੈ। [ਟਿੱਪਣੀ: ‘ਲ’ ਅੱਖਰ ਇਕੱਲਾ ਜੋ ਧੁਨੀ ਬਣਾਉਂਦਾ ਹੈ ਉਸ ਵਿੱਚ ਜੀਭ ਦੰਦਾਂ ਦੇ ਅੰਦਰ ਵਾਲੇ ਹਿੱਸੇ ਨੂੰ ਛੂੰਹਦੀ ਹੈ।]
- ‘ਸ਼, ਖ਼, ਗ਼, ਜ਼, ਫ਼, ਲ਼’ ਅੱਖਰਾਂ ਨੂੰ ਸ਼ਾਮਿਲ ਕਰਨ ਤੋਂ ਬਾਅਦ, ਪੰਜਾਬੀ ਦੇ ੪੧ ਅੱਖਰ ਬਣ ਜਾਂਦੇ ਹਨ (੩੫+੬)।
- ਹੋਰ ਲਿਪੀਆਂ,ਜਿਵੇਂ ਕਿ ਦੇਵਨਾਗਰੀ, ਫ਼ਾਰਸੀ, ਅਰਬੀ, ਗਰੀਕ, ਜੋ ‘ਅ’ ਤੋਂ ਸ਼ੁਰੂ ਹੁੰਦੀਆਂ ਹਨ, ਸਿਰਫ਼ ਗੁਰਮੁਖੀ ਹੀ ਅਜਿਹੀ ਲਿਪੀ ਹੈ ਜੋ ‘ੳ’ ਤੋਂ ਸ਼ੁਰੂ ਹੁੰਦੀ ਹੈ।
- ਬਾਕੀ ਉੱਤਰੀ ਭਾਰਤੀ ਲਿਪੀਆਂ ਵਾਂਗ ਗੁਰਮੁਖੀ ਲਿਪੀ ਵੀ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ।
More aspects of Gurmukhi:
- No. of letters from ੳ to ੜ are 35. Therefore also called ਪੈਂਤੀ (35-letters).
- ੜ is present only in Punjabi language and is present in ‘Patti Likhi’ by Sri Guru Nanak Dev ji.
- ਸ਼, ਖ਼, ਗ਼, ਜ਼, ਫ਼ letters were added later to execute phonemes of Persian and Arabic languages.
- ਲ਼ letter was separately added later to execute phoneme when tongue touches palate. [Note: ਲ letter alone produces phoneme by tongue touches inner side of teeth].
- After addition of ਸ਼, ਖ਼, ਗ਼, ਜ਼, ਫ਼, ਲ਼ letters, the number of letters became 41 (35+6).
- Only Gurmukhi starts with ੳ instead of ਅ, in contrast to other scripts like Devanagari, Persian, Arabic, Greek starting with ਅ.
- Like many other north Indian scripts, Gurmukhi letters are also written from left to right.
Books Reference:
- ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ ਜੀ
- ਪੰਜਾਬੀ ਭਾਸ਼ਾ ਵਿਆਕਰਨ ਅਤੇ ਬਣਤਰ – ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਆਧੁਨਿਕ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ (ਨੌਂਵੀਂ ਅਤੇ ਦਸਵੀਂ ਸ਼੍ਰੇਣੀ) – ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ।
- The Sikh Religion – Max Arthur Macauliffe.