- ਭਾਸ਼ਾ ਦਾ ਇੱਕ ਬਹੁਤ ਵੱਡਾ ਪਰਿਵਾਰ ਭਾਰਤ-ਯੂਰਪੀ ਪਰਿਵਾਰ (Indo-European Languages Family) ਹੈ, ਜਿਸ ਵਿੱਚ ਹੇਠ ਲਿਖੀਆਂ ਭਾਸ਼ਾਵਾਂ ਸ਼ਾਮਿਲ ਹਨ –
ਅੰਗਰੇਜੀ, ਫ੍ਰਾਂਸੀਸੀ, ਜਰਮਨ, ਰੂਸੀ, ਫਾਰਸੀ, ਪਸ਼ਤੋ, ਪੰਜਾਬੀ, ਹਿੰਦੀ ਆਦਿ।
- ਅੱਗੇ, ਭਾਰਤ-ਯੂਰਪੀ (Indo-European) ਭਾਸ਼ਾ ਪਰਿਵਾਰ ਦੀ ਪੂਰਬੀ ਸ਼ਾਖਾ ਭਾਰਤ-ਇਰਾਨੀ ਭਾਸ਼ਾ ਪਰਿਵਾਰ (Indo-Iranian Languages Family) ਹੈ। ਜਿਸ ਵਿੱਚ 300 ਦੇ ਕਰੀਬ ਏਸ਼ੀਆ ਵਿੱਚ ਬੋਲਣ ਵਾਲੀਆਂ ਭਾਸ਼ਾਵਾਂ ਹਨ। ਇਸੇ ਸ਼ਾਖਾ ਦੀ ਅੱਗੇ ਹੋਰ ਸ਼ਾਖਾਵਾਂ ਵਿੱਚੋਂ ਇੱਕ ਸ਼ਾਖਾ – ਜੋ ਭਾਰਤੀ ਉਪ-ਮਹਾਂਦੀਪ (Indian subcontinent) ਵਿੱਚ ਆਈ, ਉਸ ਨੂੰ ਭਾਰਤੀ-ਆਰੀਆ (Indo-Aryan Languages Family) ਸ਼ਾਖਾ ਕਹਿੰਦੇ ਹਨ। ਜਿਸ ਵਿੱਚ ਹੇਠ ਲਿਖੀਆਂ ਭਾਸ਼ਾਵਾਂ ਸ਼ਾਮਿਲ ਹਨ –
ਪੰਜਾਬੀ, ਸਿੰਧੀ, ਹਿੰਦੀ, ਉਰਦੂ, ਰਾਜਸਥਾਨੀ, ਗੁਜਰਾਤੀ, ਮਰਾਠੀ, ਉੜੀਆ, ਬਿਹਾਰੀ, ਬੰਗਾਲੀ, ਅਸਾਮੀ, ਪਹਾੜੀ ਆਦਿ।

- ਪਰ, ਪੰਜਾਬੀ ਭਾਸ਼ਾ ਦੀ ਇੱਕ ਵਿਸ਼ੇਸ਼ ਧੁਨੀ ਸੁਰ (tone) ਹੈ, ਜੋ ਹੋਰ ਕਿਸੇ ਭਾਰਤੀ-ਆਰੀਆ ਭਾਸ਼ਾਵਾਂ ਵਿੱਚ ਨਹੀਂ ਮਿਲਦੀ। ਜਿਵੇਂ – ਚਾਹ, ਪੀਹ, ਬਹਿ, ਕਹਿ, ਟੋਹ ਆਦਿ ਦੇ ਉਚਾਰਨ ਵਿੱਚ ਸੁਰ ਆਉਂਦੀ ਹੈ।
References:
Book – Punjabi Bhasha Viyakaran ate Bantar (Punjabi University, Patiala).
Online – https://www.britannica.com/topic/Indo-Aryan-languages, https://en.wikipedia.org/wiki/Indo-European_languages, Urdu UNESCO, https://www.britannica.com/topic/Indo-Iranian-languages
To return to main HighTimeStudy Punjabi Learning Page – Please click here.